- ਨੋਟ ਪੈਡ ਨੂੰ ਖੋਲ੍ਹਣ ਦੇ ਸਟੈੱਪ ਲਿਖੋ।
ਉੱਤਰ:- ਨੋਟਪੈਡ ਖੋਲ੍ਹਣ ਦਾ ਤਰੀਕਾ ਹੈ: -
- ਸਟਾਰਟ → ਪ੍ਰੋਗਰਾਮਜ਼ → ਐਕਸੈੱਸਰੀਜ਼ → ਨੋਟ ਪੈਡ
- ਵਰਡ ਪੈਡ ਨੂੰ ਖੋਲ੍ਹਣ ਦੇ ਸਟੈੱਪ ਲਿਖੋ।
ਉੱਤਰ:- ਵਰਡ ਪੈਡ ਖੋਲ੍ਹਣ ਦਾ ਤਰੀਕਾ ਹੈ: -
-
ਸਟਾਰਟ → ਪ੍ਰੋਗਰਾਮਜ਼ → ਐਕਸੈੱਸਰੀਜ਼ → ਵਰਡ ਪੈਡ
- ਫੌਂਟ ਉੱਤੇ ਇਕ ਛੋਟਾ ਨੋਟ ਲਿਖੋ।
ਉੱਤਰ:- ਫੌਂਟ ਵਰਡ ਪੈਡ ਦੇ ਫਾਰਮੈਟ ਮੀਨੂੰ ਦੀ ਇੱਕ ਕਮਾਂਡ ਹੈ। ਇਸ ਨੂੰ ਕਲਿੱਕ ਕਰਨ ਤੇ ਫੌਂਟ ਡਾਇਲਾਗ ਬਾਕਸ ਖੁੱਲ੍ਹਦਾ ਹੈ। ਇਸ ਡਾਇਲਾਗ ਬਾਕਸ ਦੀ ਮਦਦ ਨਾਲ ਅਸੀਂ ਫੌਂਡ ਦਾ ਨਾਮ, ਸਟਾਈਲ, ਅਕਾਰ ਅਤੇ ਰੰਗ ਆਦਿ ਚੁਣ ਸਕਦੇ ਹਾਂ।
- ਨੋਟ ਪੈਡ ਕੀ ਹੈ?
ਉੱਤਰ:- ਨੋਟ ਪੈਡ ਵਿੰਡੋਜ਼ ਦਾ ਇੱਕ ਮੂਲ ਟੈਕਸਟ ਐਡੀਟਰ ਹੈ। ਇਸ ਦੀ ਮਦਦ ਨਾਲ ਸਧਾਰਨ ਡਾਕੂਮੈਂਟ ਬਣਾਏ ਜਾਂਦੇ ਹਨ। ਇਸ ਵਿੱਚ ਡਾਕੂਮੈਂਟ ਟੈਕਸਟ ਦੀ ਕਾਂਟ-ਛਾਂਟ ਕੀਤੀ ਜਾ ਸਕਦੀ ਹੈ ਅਤੇ ਡਾਕੂਮੈਂਟ ਨੂੰ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।
- ਨੋਟ ਪੈਡ ਦੀ ਸਕਰੀਨ ਦੇ ਵੱਖ-ਵੱਖ ਭਾਗਾਂ ਦੇ ਨਾਮ ਦੱਸੋ।
ਉੱਤਰ:- ਨੋਟ ਪੈਡ ਦੀ ਸਕਰੀਨ ਦੇ ਵੱਖ-ਵੱਖ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
- ਟਾਈਟਲ ਬਾਰ
- ਮੀਨੂੰ ਬਾਰ
- ਨੋਟ ਪੈਡ ਦੇ ਫਾਈਲ ਮੀਨੂੰ ਦੀਆਂ ਕਮਾਂਡਾਂ ਦੇ ਨਾਮ ਲਿਖੋ।
ਉੱਤਰ:- ਨੋਟ ਪੈਡ ਦੇ ਫਾਈਲ ਮੀਨੂੰ ਦੀ ਕਮਾਂਡਾਂ ਦੇ ਨਾਮ ਹਨ: -
ਨਿਊ (New), ਓਪਨ (Open), ਸੇਵ (Save), ਸੇਵ ਐਜ਼ (Save As), ਪੇਜ ਸੈੱਟਅੱਪ (Page Setup), ਪ੍ਰਿੰਟ (Print), ਐਗਜ਼ਿਟ (Exit)।
- ਵਰਡ ਪੈਡ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
ਉੱਤਰ:- ਵਰਡ ਪੈਡ ਦੀ ਵਰਤੋਂ ਦਸਤਾਵੇਜ਼ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਦਸਤਾਵੇਜ਼ ਦੀ ਕਾਂਟ-ਛਾਂਟ ਕੀਤੀ ਜਾ ਸਕਦੀ ਹੈ। ਇਸ ਨੂੰ ਸੇਵ ਅਤੇ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।
- ਵਰਡ ਪੈਡ ਦੀ ਸਕਰੀਨ ਦੇ ਵੱਖ-ਵੱਖ ਭਾਗ ਲਿਖੋ।
ਉੱਤਰ:- ਵਰਡ ਪੈਡ ਦੀ ਸਕਰੀਨ ਦੇ ਵੱਖ-ਵੱਖ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
- ਟਾਈਟਲ ਬਾਰ
- ਮੀਨੂੰ ਬਾਰ
- ਟੂਲ ਬਾਰ
- ਫਾਰਮੈਟਿੰਗ ਟੂਲ ਬਾਰ
- ਰੂਲਰ
- ਸਟੇਟਸ ਬਾਰ
- ਵਰਡ ਪੈਡ ਦੀ ਮੀਨੂੰ ਬਾਰ ਦੇ ਮੀਨੂੰਜ਼ ਦੇ ਨਾਮ ਲਿਖੋ।
ਉੱਤਰ:- ਵਰਡ ਪੈਡ ਦੀ ਮੀਨੂੰ ਬਾਰ ਦੇ ਮੀਨੂੰਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
ਫਾਈਲ (File), ਐਡਿਟ (Edit), ਵਿਊ (View), ਇਨਸਰਟ (Insert), ਫਾਰਮੈਟ (Format), ਹੈੱਲਪ (Help)।
- ਐਡਿਟ ਮੀਨੂੰ ਦੀਆਂ ਕਮਾਂਡਾਂ ਦੇ ਨਾਮ ਲਿਖੋ।
ਉੱਤਰ:- ਵਰਡ ਪੈਡ ਦੇ ਐਡਿਟ ਮੀਨੂੰ ਦੀਆਂ ਕਮਾਂਡਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
ਅਨ-ਡੂ (Undo), ਕੱਟ (Cut), ਕਾਪੀ (Copy), ਪੇਸਟ (Paste), ਪੇਸਟ ਸਪੈਸ਼ਲ (Paste Special), ਕਲੀਅਰ (Clear), ਸਿਲੈਕਟ ਆਲ (Select All), ਫਾਇੰਡ (Find), ਫਾਇੰਡ ਨੈਕਸਟ (Find Next), ਰਿਪਲੇਸ (Replace), ਲਿੰਕਸ (Links), ਆਬਜੈਕਟ ਪ੍ਰੋਪਰਟੀਜ਼ (Object Properties), ਆਬਜੈਕਟ (Object)।
- ਵਰਡ ਪੈਡ ਦੇ ਫਾਰਮੈਟ ਮੀਨੂੰ ਦਾ ਕੀ ਕੰਮ ਹੈ?
ਉੱਤਰ:- ਵਰਡ ਪੈਡ ਦਾ ਫਾਰਮੈਟ ਮੀਨੂੰ ਇੱਕ ਮਹੱਤਵਪੂਰਨ ਮੀਨੂੰ ਹੈ। ਇਸ ਵਿੱਚ ਫੌਂਟ, ਬੁਲੇਟ ਸਟਾਈਲ, ਪੈਰਾਗ੍ਰਾਫ ਅਤੇ ਟੈਬਸ ਕਮਾਂਡਾਂ ਹਨ। ਇਹਨਾਂ ਕਮਾਂਡਾਂ ਦੀ ਮਦਦ ਨਾਲ ਦਸਤਾਵੇਜ਼ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ।
- ਵਰਡ ਪੈਡ ਦੀ ਟੂਲ ਬਾਰ ਦੇ ਵੱਖ-ਵੱਖ ਬਟਨਾਂ ਦੇ ਨਾਂ ਦੱਸੋ।
ਉੱਤਰ:- ਵਰਡ ਪੈਡ ਦੀ ਟੂਲ ਬਾਰ ਦੇ ਵੱਖ-ਵੱਖ ਬਟਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ: -
ਨਿਊ (New), ਓਪਨ (Open), ਸੇਵ (Save), ਪ੍ਰਿੰਟ (Print), ਪ੍ਰਿੰਟ ਪ੍ਰਵਿਊ (Print Preview), ਫਾਇੰਡ (Find), ਕੱਟ (Cut), ਕਾਪੀ (Copy), ਪੇਸਟ (Paste), ਅਨ-ਡੂ (Undo) ਅਤੇ ਡੇਟ/ਟਾਈਮ (Date/Time)।
- ਕਾਪੀ, ਅਨ-ਡੂ ਅਤੇ ਓਪਨ ਦੀਆਂ ਸ਼ਾਰਟਕੱਟ ਕੀਜ਼ ਲਿਖੋ।
ਉੱਤਰ:- ਕਾਪੀ, ਅਨ-ਡੂ ਅਤੇ ਓਪਨ ਦੀਆਂ ਸ਼ਾਰਕੱਟ ਕੀਜ਼ ਕ੍ਰਮਬੱਧ ਰੂਪ ਵਿੱਚ Ctrl+C, Ctrl+Z ਅਤੇ Ctrl+O ਹਨ।